ਭੁਵਨੇਸ਼ਵਰ : ਉੜੀਸਾ ਦੇ ਕੋਰਾਪੁਟ ਜ਼ਿਲ੍ਹੇ ’ਚ ਜਰਾਤੀ ਅਤੇ ਮਾਲੀਗੁੜਾ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਆਉਂਦੀ ਸੁਰੰਗ ’ਚ ਇਕ ਮਾਲਗੱਡੀ ਪਟੜੀ ਤੋਂ ਖਿਸਕ ਗਈ।ਦੱਸ ਦਈਏ ਕਿ ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ ਜਿਸ ਵਿੱਚ ਮਾਲਗੱਡੀ ਦੇ ਘੱਟੋ ਘੱਟ 13 ਡੱਬੇ ਪਟੜੀ ਤੋਂ ਉਤਰ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦੱਸਿਆ ਕਿ ਪੂਰਬੀ ਰੇਲਵੇ ਦੇ ਵਾਲਟੇਅਰ ਡਿਵੀਜ਼ਨ ’ਚ ਅੱਜ ਤੜਕੇ ਘਟਨਾ ਵਾਪਰੀ ਜਦੋਂ ਟਰੇਨ ਕਿਰੰਦੁਲ ਤੋਂ ਵਿਸ਼ਾਖਾਪਟਨਮ ਜਾ ਰਹੀ ਸੀ। ਅਧਿਕਾਰੀਆਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੇ ਨਕੁਸਾਨ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ ਪਟੜੀਆਂ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਕੋਰਾਪੁਟ ਅਤੇ ਵਿਸ਼ਾਖਾਪਟਨਮ ਦਰਮਿਆਨ ਟਰੇਨ ਸਵੇਵਾਂ ਪ੍ਰਭਾਵਤ ਹੋਈਆਂ ਹਨ।